ਮਾਨਸਾ, 8 ਜੁਲਾਈ (ਬੈਂਸ/ਰੋਜ਼ਾਨਾ ਖ਼ਬਰ) ਮਾਨਸਾ ਦੀ ਵੀਰਪਾਲ ਕੌਰ ਦੀ 1.5 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ।
ਉਸਨੇ ਸੁਮਿਤ ਲਾਟਰੀ ਏਜੰਸੀ ਤੋਂ ਲਾਟਰੀ ਦੀ ਟਿਕਟ ਖਰੀਦੀ ਸੀ। ਏਜੰਸੀ ਮਾਲਕ ਸੁਮਿਤ ਗੁੰਬਰ ਨੇ ਦੱਸਿਆ ਕਿ ਇਸ ਵਾਰ ਵੀਰਪਾਲ ਕੌਰ, ਜੋ ਮਾਨਸਾ ਦੀ ਰਹਿਣ ਵਾਲੀ ਹੈ, ਨੂੰ 1.5 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਦੀ ਏਜੰਸੀ ਦਾ ਅੱਠਵਾਂ ਕਰੋੜ ਦਾ ਇਨਾਮ ਨਿਕਲਿਆ ਹੈ, ਇਸ ਤੋਂ ਪਹਿਲਾਂ ਲੱਖਾਂ ਦੇ ਇਨਾਮ ਵੀ ਆਉਂਦੇ ਰਹਿੰਦੇ ਹਨ।
ਇਸੇ ਦੌਰਾਨ 1.5 ਕਰੋੜ ਰੁਪਏ ਜਿੱਤਣ ਵਾਲੀ ਵੀਰਪਾਲ ਕੌਰ ਨੇ ਦੱਸਿਆ ਕਿ ਉਹ ਮਾਨਸਾ ਵਿੱਚ ਸਿਲਾਈ ਕਢਾਈ ਦਾ ਕੰਮ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਸੀ, ਹੁਣ ਇਨ੍ਹਾਂ ਪੈਸਿਆਂ ਨਾਲ ਉਹ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਸੰਵਾਰੇਗੀ। ਉਸ ਨੇ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਨੂੰ ਲਾਟਰੀ ਨਿਕਲਣ ਦਾ ਫੋਨ ਆਇਆ ਤਾਂ ਉਹ ਉਸ ਸਮੇਂ ਗੁਰੂ ਘਰ ਵਿੱਚ ਅਰਦਾਸ ਕਰ ਰਹੀ ਸੀ।











