ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਬਟਾਲਾ/ਗੁਰਦਾਸਪੁਰ, 20 ਜਨਵਰੀ
ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਵੱਲੋਂ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਅਤੇ ਨੇੜਲੇ ਖੇਤਰਾਂ ਦੇ ਨਾਗਰਿਕਾਂ ਦੀ ਸਹੂਲਤ ਲਈ ਪਾਸਪੋਰਟ ਸੇਵਾ ਆਰਪੀਓ ਮੋਬਾਈਲ ਵੈਨ ਤਹਿਸੀਲ ਕੰਪਲੈਕਸ, ਬਟਾਲਾ ਵਿੱਚ ਤਾਇਨਾਤ ਕੀਤੀ ਗਈ ਹੈ।
ਇਹ ਮੋਬਾਈਲ ਵੈਨ 28 ਜਨਵਰੀ 2026 ਤੋਂ 30 ਜਨਵਰੀ 2026 ਤੱਕ ਤਹਿਸੀਲ ਕੰਪਲੈਕਸ ਬਟਾਲਾ ਵਿਖੇ ਉਪਲਬਧ ਰਹੇਗੀ, ਜਿੱਥੇ ਨਾਗਰਿਕ ਆਪਣੀਆਂ ਪਾਸਪੋਰਟ ਸੰਬੰਧੀ ਅਰਜ਼ੀਆਂ ਜਮ੍ਹਾਂ ਕਰਵਾ ਸਕਣਗੇ।
ਪਾਸਪੋਰਟ ਲਈ ਅਰਜ਼ੀ ਦੇਣ ਦੇ ਇੱਛੁਕ ਉਮੀਦਵਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਹਿਲਾਂ www.passportindia.gov.in ਵੈੱਬਸਾਈਟ ’ਤੇ ਜਾ ਕੇ ਆਨਲਾਈਨ ਅਰਜ਼ੀ ਫਾਰਮ ਭਰਣ ਅਤੇ ਅਪਾਇੰਟਮੈਂਟ ਬੁੱਕ ਕਰਨ। ਅਪਾਇੰਟਮੈਂਟ ਤੋਂ ਬਾਅਦ ਹੀ ਮੋਬਾਈਲ ਵੈਨ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਦੀ ਇਹ ਪਹਿਲ ਦੂਰ-ਦਰਾਜ਼ ਖੇਤਰਾਂ ਦੇ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਵੇਗੀ ਅਤੇ ਉਨ੍ਹਾਂ ਨੂੰ ਪਾਸਪੋਰਟ ਸੇਵਾਵਾਂ ਲਈ ਵੱਡੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਹੀਂ ਰਹੇਗੀ।











