Share & like

ਮਿਹਨਤੀ ਅਧਿਆਪਿਕਾ ਨੀਨਾ ਅਤੇ ਮੀਨੂੰ ਵੱਲੋਂ ਪ੍ਰੇਰਣਾਦਾਇਕ ਸੇਵਾ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਦੀਨਾਨਗਰ, 5 ਦਸੰਬਰ
ਸਿੱਖਿਆ ਦੇ ਮੰਦਰਾਂ ਨੂੰ ਤਾਕਤ ਦੇਣ ਵਾਲੀ ਸਿਰਫ਼ ਕਿਤਾਬਾਂ ਨਹੀਂ, ਸਗੋਂ ਸੇਵਾ ਅਤੇ ਸਹਿਯੋਗ ਦੀ ਰੂਹ ਵੀ ਹੁੰਦੀ ਹੈ। ਅੱਜ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਵਿੱਚ ਇਕ ਐਸੀ ਹੀ ਚੰਗੀ ਸੋਚ ਅਤੇ ਪਿਆਰ ਦੇ ਭਾਵਨਾ ਨਾਲ ਭਰਪੂਰ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਨੇ ਸਾਰਿਆਂ ਦੇ ਦਿਲ ਜਿੱਤ ਲਏ।

ਇਸ ਪਵਿੱਤਰ ਸਮਾਗਮ ਦੀ ਪ੍ਰੇਰਨਾ ਸਕੂਲ ਦੀ ਸਮਰਪਿਤ ਅਧਿਆਪਿਕਾ ਸ੍ਰੀਮਤੀ ਨੀਨਾ ਅਤੇ ਮੀਨੂੰ ਰਹੀ, ਜਿਨ੍ਹਾਂ ਆਪਣੇ ਪੇਸ਼ੇ ਨੂੰ ਸਿਰਫ਼ ਨੌਕਰੀ ਨਹੀਂ ਬਲਕਿ ਇੱਕ ਸਮਾਜਿਕ ਜ਼ਿੰਮੇਵਾਰੀ ਸਮਝ ਕੇ ਨਿਭਾਉਂਦੀਆਂ ਹਨ। ਨੀਨਾ ਦੇ ਬੇਟੇ ਗਗਨਦੀਪ ਅਤੇ ਮੀਨੂ ਨੇ ਆਪਣੇ ਪਰਿਵਾਰ ਦੀਆਂ ਦੁਹਰੀਆਂ ਖੁਸ਼ੀਆਂ ਮਾਤਾ ਦਾ ਜਨਮ ਦਿਨ ਅਤੇ ਆਪਣੇ ਵਿਆਹ ਦਾ ਸ਼ੁਭ ਅਵਸਰ ਬੱਚਿਆਂ ਨਾਲ ਸਾਂਝਿਆਂ ਕਰਦਿਆਂ ਇਕ ਉੱਚਾ ਉਦਾਹਰਨ ਸੈੱਟ ਕੀਤਾ।

ਇਸ ਮੌਕੇ ‘ਤੇ ਉਹਨਾਂ ਵੱਲੋਂ ਸਕੂਲ ਨੂੰ ਐਲਈਡੀ ਭੇਂਟ ਕੀਤੀ ਗਈ, ਜੋ ਬੱਚਿਆਂ ਦੇ ਪਾਠ ਅਧਿਐਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ। ਨਾਲ ਹੀ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਖਾਣ-ਪੀਣ ਦਾ ਸਮਾਨ ਵੰਡਿਆ ਗਿਆ, ਜਿਸ ਨਾਲ ਬੱਚਿਆਂ ਦੇ ਚਿਹਰਿਆਂ ‘ਤੇ ਖੁਸ਼ੀ ਦੇ ਫੁੱਲ ਖਿੜ ਉੱਠੇ ਅਤੇ ਸਕੂਲ ਦਾ ਮਾਹੋਲ ਇੱਕ ਤਿਉਹਾਰ ਵਰਗਾ ਹੋ ਗਿਆ।
ਸਮਾਗਮ ਦੌਰਾਨ ਸਕੂਲ ਪ੍ਰਬੰਧਨ ਅਤੇ ਸਟਾਫ਼ ਨੇ ਨੀਨਾ, ਮੀਨੂੰ ਅਤੇ ਉਨ੍ਹਾਂ ਦੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਇਸ ਤਰ੍ਹਾਂ ਦੀ ਮਾਨਵੀ ਸੋਚ ਨੂੰ ਸਮਾਜ ਵਿੱਚ ਫੈਲਾਉਣ ਲਈ ਸ਼ਲਾਘਾ ਕੀਤੀ।

ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਰਾਣੀ ਦੇਵੀ ਨੇ ਕਿਹਾ ਕਿ ਸਮਾਜਕ ਸਹਿਯੋਗ ਨਾਲ ਸਕੂਲਾਂ ਦੀਆਂ ਸਿੱਖਿਆ ਸਹੂਲਤਾਂ ਹੋਰ ਸੁਧਰਦੀਆਂ ਹਨ ਅਤੇ ਬੱਚਿਆਂ ਦੇ ਭਵਿੱਖ ਨੂੰ ਮਜ਼ਬੂਤੀ ਮਿਲਦੀ ਹੈ। ਉਹਨਾਂ ਨੇ ਉਮੀਦ ਜਤਾਈ ਕਿ ਇਹ ਪਰੇਰਣਾਦਾਇਕ ਕਦਮ ਹੋਰ ਪਰਿਵਾਰਾਂ ਲਈ ਵੀ ਮਿਸਾਲ ਬਣੇਗਾ ਅਤੇ ਹਰ ਕੋਈ ਆਪਣੇ ਸੁਖ-ਦੁੱਖ ਸਮਾਜ ਨਾਲ ਸਾਂਝੇ ਕਰਨ ਦੀ ਸੋਚ ਰੱਖੇਗਾ।

ਸਕੂਲ ਦੇ ਪ੍ਰੰਗਣ ਵਿੱਚ ਬੱਚਿਆਂ ਦੇ ਚਿਹਰਿਆਂ ‘ਤੇ ਨਿਰੰਤਰ ਖਿੜਦੀ ਮਾਸੂਮ ਖੁਸ਼ੀ ਇਸ ਗੱਲ ਦਾ ਸੁਨੇਹਾ ਦੇ ਰਹੀ ਸੀ ਕਿ “ਅਸਲ ਸੇਵਾ ਉਹੀ ਹੈ ਜੋ ਭਵਿੱਖ ਦੇ ਚਿਹਰਿਆਂ ‘ਤੇ ਮੁਸਕਾਨ ਲਿਆਏ”।‌ ਇਸ ਤਰ੍ਹਾਂ ਦੇ ਕਾਰਜ ਸਾਨੂੰ ਯਾਦ ਦਿਵਾਉਂਦੇ ਹਨ ਕਿ ਸਿੱਖਿਆ ਇਕ ਸਾਂਝਾ ਯਤਨ ਹੈ। ਅਧਿਆਪਕ, ਮਾਪੇ ਅਤੇ ਸਮਾਜ ਤਿੰਨੇ ਮਿਲਕੇ ਹੀ ਭਵਿੱਖ ਦੀ ਇਮਾਰਤ ਖੜ੍ਹੀ ਕਰ ਸਕਦੇ ਹਨ


Share & like

Leave a Reply