ਕੇਂਦਰ ਤੇ ਸੂਬਾ ਸਰਕਾਰ ਨੂੰ ਮੰਗ ਪੱਤਰ ਭੇਜਿਆ, ਹੜ੍ਹਾਂ ਨੂੰ ਕੌਮੀ ਆਫ਼ਤ ਐਲਾਨਣ ਦੀ ਮੰਗ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 5 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿੰਆਵਾਲੀ ਨੇ ਕੀਤੀ। ਧਰਨੇ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਭੇਜਿਆ ਗਿਆ।

ਸਰਕਾਰ ‘ਤੇ ਲਾਪਰਵਾਹੀ ਦੇ ਦੋਸ਼
ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਾਲ ਭਾਰੀ ਮੀਂਹ ਅਤੇ ਬਦਲ ਫਟਣ ਕਾਰਨ ਆਏ ਹੜ੍ਹਾਂ ਨੇ ਫਸਲਾਂ, ਪਸ਼ੂਆਂ, ਘਰਾਂ ਅਤੇ ਮਨੁੱਖੀ ਜਾਨਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਉਹਨਾਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਦਰਿਆਵਾਂ, ਡਰੇਨਾਂ, ਬੰਨ੍ਹਾਂ ਅਤੇ ਫਲੱਡ ਗੇਟਾਂ ਦੀ ਸਫ਼ਾਈ ਤੇ ਮੁਰੰਮਤ ਵਿੱਚ ਭਾਰੀ ਅਣਗਹਿਲੀ ਕੀਤੀ ਹੈ।
ਮੁੱਖ ਮੰਗਾਂ
ਹੜ੍ਹਾਂ ਨੂੰ ਕੌਮੀ ਆਫ਼ਤ ਐਲਾਨਿਆ ਜਾਵੇ।
ਹੜ੍ਹਾਂ ਕਾਰਨ ਮਾਰੇ ਗਏ ਪਰਿਵਾਰਾਂ ਨੂੰ ਤੁਰੰਤ ਮਾਲੀ ਸਹਾਇਤਾ ਦਿੱਤੀ ਜਾਵੇ।
ਕਿਸਾਨਾਂ ਨੂੰ ਗੰਨੇ ਦਾ ਬਕਾਇਆ ਭੁਗਤਾਨ ਕੀਤਾ ਜਾਵੇ।
ਫਸਲਾਂ, ਪਸ਼ੂਆਂ, ਘਰਾਂ ਤੇ ਜ਼ਮੀਨਾਂ ਦੇ ਨੁਕਸਾਨ ਦੀ 100 ਫ਼ੀਸਦੀ ਪੂਰਤੀ ਕੀਤੀ ਜਾਵੇ।
ਸਕੂਲਾਂ, ਸੜਕਾਂ, ਹਸਪਤਾਲਾਂ ਤੇ ਹੋਰ ਸਰਕਾਰੀ ਢਾਂਚੇ ਦੀ ਮੁੜ ਉਸਾਰੀ ਲਈ ਫੰਡ ਜਾਰੀ ਹੋਣ।
ਹੜ੍ਹ ਕਾਰਨ ਨਸ਼ਟ ਹੋਈ ਫਸਲ ਦਾ ₹70,000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
ਸਿਹਤ ਵਿਭਾਗ ਵੱਲੋਂ ਬੀਮਾਰੀਆਂ ਦੇ ਫੈਲਾਅ ਤੋਂ ਬਚਾਅ ਲਈ ਵੱਡੇ ਪੱਧਰ ਦੇ ਉਪਰਾਲੇ ਕੀਤੇ ਜਾਣ।
ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਤੇ ਸਿਆਸੀ ਲੀਡਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਦਰਿਆਵਾਂ ਅਤੇ ਨਹਿਰਾਂ ਦੇ ਪੁਰਾਣੇ ਢਾਂਚੇ ਨੂੰ ਨਵੀਂ ਤਕਨਾਲੋਜੀ ਨਾਲ ਅਪਡੇਟ ਕੀਤਾ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਲਖਵਿੰਦਰ ਸਿੰਘ ਮੰਜਿੰਆਵਾਲੀ ਜ਼ਿਲ੍ਹਾ ਪ੍ਰਧਾਨ, ਦਲਜੀਤ ਸਿੰਘ ਚਿਤੌੜਗੜ੍ਹ ਜ਼ਿਲ੍ਹਾ ਜਨਰਲ ਸਕੱਤਰ, ਹਰਦੀਪ ਸਿੰਘ ਲੋਹਚੱਪ ਜ਼ਿਲ੍ਹਾ ਖਜਾਨਚੀ, ਗੁਰਪਰਤਾਪ ਸਿੰਘ ਪੁਰਾਣਾ ਸ਼ਾਲਾ ਬਲਾਕ ਪ੍ਰਧਾਨ
ਗੁਰਮੁਖ ਸਿੰਘ ਖੈਹਰਾ ਬਲਾਕ ਪ੍ਰਧਾਨ ਕਲਾਨੌਰ,
ਸਕੱਤਰ ਸਿੰਘ ਭੇਟ ਪੱਤਣ ਬਲਾਕ ਪ੍ਰਧਾਨ ਸ੍ਰੀ ਹਰਗੋਬਿੰਦਪੁਰ, ਦਵਿੰਦਰ ਸਿੰਘ ਟਟਾਣੀਵਾਲ, ਜਗਤਾਰ ਸਿੰਘ ਖੁੰਡਾ, ਮਾਸਟਰ ਨਿਰਮਲ ਸਿੰਘ ਬਜੂਮਾਨ, ਦਲਜੀਤ ਸਿੰਘ ਗਿਲਾਵਾਲੀ ਡੇਰਾ ਬਾਬਾ ਨਾਨਕ, ਬਾਬਾ ਅਜੀਤ ਸਿੰਘ ਖੈਹਰਾ,
ਸਵਰਨ ਸਿੰਘ ਕਲੇਰ ਬਲਾਕ ਪ੍ਰਧਾਨ ਧਾਰੀਵਾਲ ਅਤੇ ਡਾ. ਜਤਿੰਦਰ ਕਾਲੜਾ ਬਲਾਕ ਪ੍ਰਧਾਨ ਮੁਕੇਰੀਆ ਨੇ ਸੰਬੋਧਨ ਕੀਤਾ।

ਧਰਨੇ ਵਿੱਚ ਵੱਡੀ ਗਿਣਤੀ ਵਿੱਚ ਹੋਰ ਕਿਸਾਨ ਤੇ ਮੁਲਾਜ਼ਮ ਆਗੂ ਵੀ ਮੌਜੂਦ ਰਹੇ।










