Share & like

ਸਟੇਸ਼ਨ ਚੋਣ ਕਰਨ ਲਈ ਅਧਿਆਪਕਾਂ ਕੋਲ 30 ਅਗਸਤ ਤੋਂ ਲੈ ਕੇ ਇੱਕ ਸਤੰਬਰ ਤੱਕ ਦਾ ਸਮਾਂ

ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਚੰਡੀਗੜ੍ਹ/ਗੁਰਦਾਸਪੁਰ, 30 ਅਗਸਤ 2025
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਅੰਤਰ ਜ਼ਿਲ੍ਹਾ ਬਦਲੀਆਂ ਲਈ ਦੂਜਾ ਗੇੜ ਦੀ ਪ੍ਰਕ੍ਰਿਆ ਆਰੰਭ ਦਿੱਤੀ ਗਈ ਹੈ। ਇਸ ਸਬੰਧੀ ਸਟੇਸ਼ਨ ਚੋਣ ਲਈ ਈ-ਪੰਜਾਬ ਪੋਰਟਲ 30 ਅਗਸਤ ਤੋਂ ਇੱਕ ਸਤੰਬਰ ਤੱਕ ਖੁੱਲ੍ਹਾ ਰਹੇਗਾ।

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪਹਿਲੇ ਗੇੜ ਵਿੱਚ ਜਿਹੜੇ ਅਧਿਆਪਕ, ਕੰਪਿਊਟਰ ਫੈਕਲਟੀ ਅਤੇ ਕਰਮਚਾਰੀ ਜ਼ਿਲ੍ਹੇ ਅੰਦਰ ਬਦਲੀ ਵਿੱਚ ਸਫ਼ਲ ਰਹੇ, ਉਨ੍ਹਾਂ ਦੇ ਹੁਕਮ 22 ਅਗਸਤ 2025 ਨੂੰ ਉਨ੍ਹਾਂ ਦੀ ਈ-ਪੰਜਾਬ ਆਈ.ਡੀ. ‘ਤੇ ਅਪਲੋਡ ਕਰ ਦਿੱਤੇ ਗਏ ਸਨ। ਹੁਣ ਦੂਜੇ ਗੇੜ ਵਿੱਚ ਅੰਤਰ ਜ਼ਿਲ੍ਹਾ ਬਦਲੀਆਂ ਕੀਤੀਆਂ ਜਾਣਗੀਆਂ।

ਅਧਿਆਪਕਾਂ ਨੂੰ ਪੋਰਟਲ ‘ਤੇ ਲਾਗਇਨ ਕਰਕੇ ਖਾਲੀ ਅਸਾਮੀਆਂ ਵਿੱਚੋਂ ਹੀ ਸਟੇਸ਼ਨ ਚੁਣਨ ਦਾ ਮੌਕਾ ਦਿੱਤਾ ਗਿਆ ਹੈ। ਉਪਲਬਧ ਅਸਾਮੀਆਂ ਦੀ ਸੂਚੀ ਵੀ ਟਰਾਂਸਫਰ ਮੀਨੂ ਵਿੱਚ ਦਿੱਤੀ ਗਈ ਹੈ। ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਇੱਕ ਵਾਰੀ ਬਦਲੀ ਹੋਣ ਤੋਂ ਬਾਅਦ ਉਸਨੂੰ ਰੱਦ ਨਹੀਂ ਕੀਤਾ ਜਾਵੇਗਾ। ਇਸ ਲਈ ਅਧਿਆਪਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਟੇਸ਼ਨ ਚੋਣ ਸੋਚ-ਸਮਝ ਕੇ ਕਰਨ।

ਜੇਕਰ ਕਿਸੇ ਅਧਿਆਪਕ ਜਾਂ ਕਰਮਚਾਰੀ ਨੂੰ ਸਟੇਸ਼ਨ ਚੋਣ ਕਰਨ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਉਹ ਜ਼ਿਲ੍ਹਾ ਐਮਈਐਸ ਕੋਆਰਡੀਨੇਟਰ ਦੀ ਮਦਦ ਲੈ ਸਕਦਾ ਹੈ। ਇਸ ਸਬੰਧੀ ਨੰਬਰ ਈ-ਪੰਜਾਬ ਸਕੂਲ ਪੋਰਟਲ ‘ਤੇ ਉਪਲਬਧ ਹਨ।

ਉਧਰ ਅਧਿਆਪਕਾਂ ਦੇ ਇੱਕ ਵੱਡੇ ਹਿੱਸੇ ਨੇ ਸਰਕਾਰ ਅਤੇ ਸਿੱਖਿਆ ਵਿਭਾਗ ਧੰਨਵਾਦ ਕੀਤਾ ਹੈ ਅਤੇ ਨਾਲ ਹੀ ਮੰਗ ਕੀਤੀ ਹੈ ਕਿ ਸਟੇਸ਼ਨ ਚੋਣ ਲਈ ਸਮਾਂ ਵਧਾਇਆ ਜਾਵੇ ਤਾਂ ਜੋ ਸਾਰੇ ਅਧਿਆਪਕ ਆਪਣੀ ਸਟੇਸ਼ਨ ਚੋਣ ਆਸਾਨੀ ਨਾਲ ਕਰ ਸਕਣ।


Share & like

Leave a Reply