Share & like

ਬੀਐੱਡ ਅਧਿਆਪਕਾਂ ਲਈ ਛੇ ਮਹੀਨਿਆਂ ਦਾ ਬ੍ਰਿਜ ਕੋਰਸ ਹੋਇਆ ਲਾਜ਼ਮੀ

ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਚੰਡੀਗੜ੍ਹ/ਗੁਰਦਾਸਪੁਰ, 30 ਅਗਸਤ
ਈਟੀਟੀ ਦੀਆਂ ਅਸਾਮੀਆਂ ਉੱਤੇ ਤੈਨਾਤ ਬੀਐੱਡ ਅਧਿਆਪਕਾਂ ਨੂੰ ਸਰਕਾਰ ਪੜ੍ਹਨੇ ਪਾਏਗੀ। ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ‘ਤੇ ਬੀਐੱਡ ਅਧਿਆਪਕਾਂ ਨੂੰ ਛੇ ਮਹੀਨਿਆਂ ਦਾ ਬ੍ਰਿਜ ਕੋਰਸ ਕਰਵਾਇਆ ਜਾਵੇਗਾ।

ਗੌਰਤਲਬ ਹੈ ਕਿ ਭਾਰਤ ਸਰਕਾਰ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਦੇ ਪੱਤਰ ਨੰਬਰ D.O. ਨੰਬਰ. 3-15/2022-IS.1 ਮਿਤੀ 16 ਜੁਲਾਈ 2025 ਦੇ ਹਵਾਲੇ ਨਾਲ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੂੰ ਪੱਤਰ ਭੇਜ ਕੇ ਅਜਿਹੇ ਬੀਐੱਡ ਅਧਿਆਪਕਾਂ ਦੀ ਸੂਚਨਾ ਮੰਗੀ ਹੈ ਜੋ ਈਟੀਟੀ ਦੀਆਂ ਅਸਾਮੀਆਂ ਉੱਤੇ ਤੈਨਾਤ ਹਨ।

ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਵੱਲੋਂ ਜਾਰੀ ਪੱਤਰ ਵਿੱਚ ਸਪਸ਼ਟ ਤੌਰ ‘ਤੇ ਲਿੱਖਿਆ ਹੈ ਕਿ 28 ਜੂਨ 2018 ਤੋਂ 11 ਅਗਸਤ 2023 ਦੌਰਾਨ ਬੀਐੱਡ ਦੇ ਆਧਾਰ ‘ਤੇ ਈਟੀਟੀ ਦੀਆਂ ਅਸਾਮੀਆਂ ‘ਤੇ ਨਿਯੁਕਤ ਹੋਏ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਲਈ ਸੁਪਰੀਮ ਕੋਰਟ ਦੀ ਹਦਾਇਤਾਂ ਅਨੁਸਾਰ ਛੇ ਮਹੀਨਿਆਂ ਦਾ ਸਰਟੀਫਿਕੇਟ ਕੋਰਸ (ਬ੍ਰਿਜ ਕੋਰਸ) ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲਿੰਗ (NIOS) ਤੋਂ ਕੀਤਾ ਜਾਣਾ ਲਾਜ਼ਮੀ ਹੈ।

ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਅਧੀਨ ਆਉਂਦੇ ਅਜਿਹੇ ਅਧਿਆਪਕਾਂ ਦੀ ਸੂਚਨਾ ਮੁੱਖ ਦਫਤਰ ਨੂੰ ਭੇਜੀ ਜਾਵੇ। ਇਸ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਜ਼ਿਲ੍ਹਾ ਨੋਡਲ ਅਫ਼ਸਰ ਹੋਣਗੇ।


Share & like

Leave a Reply