ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਲੌਂਗੋਵਾਲ, 25 ਅਗਸਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧੀ ਬੀਬਾ ਗੁਰਮਨ ਕੌਰ ਉਰਫ ਜ਼ੋਇਆ (32) ਦਾ ਅਚਾਨਕ ਦੇਹਾਂਤ ਹੋ ਜਾਣ ਨਾਲ ਵੱਡਾ ਸਦਮਾ ਲੱਗਾ ਹੈ।
ਉਨ੍ਹਾਂ ਦੇ ਪਰਿਵਾਰਕ ਮੈਂਬਰ ਆਸਟਰੇਲੀਆ ਰਹਿੰਦੇ ਦਿਆਜੋਤ ਸਿੰਘ ਨੇ ਦੱਸਿਆ ਕਿ ਬਰੇਨ ਟਿਊਮਰ ਨਾਲ ਪੀੜਤ ਸਨ ਅਤੇ ਫੌਰਟਿਸ ਹਸਪਤਾਲ ਵਿਖੇ ਇਲਾਜ਼ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਕਰੋਨਾ ਕਾਲ ਦੌਰਾਨ ਭਾਈ ਲੌਂਗੋਵਾਲ ਦੇ ਧਰਮ ਪਤਨੀ ਸਦੀਵੀ ਵਿਛੋੜਾ ਦੇ ਗਏ ਸਨ। ਦੱਸਣ ਯੋਗ ਹੈ ਕਿ ਬੀਬਾ ਗੁਰਮਨ ਕੌਰ ਆਲ ਇੰਡੀਆ ਪਿੰਗੜਵਾਲਾ ਸੋਸਇਟੀ ਸ਼੍ਰੀ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਡਾਕਟਰ ਬੀਬੀ ਇੰਦਰਜੀਤ ਕੌਰ ਦੀ ਸਕੀ ਭਾਣਜੀ ਸੀ।











