Share & like

ਰੋਜ਼ਾਨਾ ਖ਼ਬਰ
ਪਟਨਾ (ਬਿਹਾਰ),11 ਅਗਸਤ
ਸੀਨੀਅਰ ਪੱਤਰਕਾਰ ਬਲਜਿੰਦਰ ਜੰਮੂ ਵੱਲੋਂ ਇੰਡੀਅਨ ਜਨਰਲਿਸਟ ਯੂਨੀਅਨ (ਆਈਜੇਯੂ) ਦੇ ਪ੍ਰਧਾਨਗੀ ਅਹੁੱਦੇ ਲਈ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਅੱਜ ਆਈਜੇਯੂ ਦੇ ਚੀਫ਼ ਰਿਟਰਨਿੰਗ ਅਫ਼ਸਰ (ਸੀਆਰਓ) ਮਹੇਸ਼ ਸਿਨਹਾ ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ। ਜਦੋਂਕਿ ਸੋਮ ਸੁੰਦਰ ਨੇ ਸਕੱਤਰ ਜਨਰਲ ਦੇ ਅਹੁਦੇ ਲਈ ਕਾਗਜ਼ ਦਾਖ਼ਲ ਕੀਤੇ ਹਨ।

ਫੋਟੋ ਕੈਪਸ਼ਨ: ਬਲਵਿੰਦਰ ਜੰਮੂ ਨਾਮਜ਼ਦਗੀ ਕਾਗਜ਼ ਦਾਖਲ ਕਰਦੇ।

ਇਸ ਮੌਕੇ ਆਈਜੇਯੂ ਦੇ ਪ੍ਰਧਾਨ ਸ੍ਰੀਨਿਵਾਸ ਰੈਡੀ, ਸਾਬਕਾ ਪ੍ਰਧਾਨ ਐਸਐਨ ਸਿਨਹਾ,‌ਮੀਤ ਪ੍ਰਧਾਨ ਅਮਰ ਮੋਹਨ, ਆਂਧਰਾ ਪ੍ਰਦੇਸ਼ ਦੇ ਪ੍ਰਧਾਨ ਸੂਬਾ ਰਾਓ, ਤਿਲੰਗਾਨਾ ਦੇ ਪ੍ਰਧਾਨ ਵਿਰਾਹਤ ਅਲੀ ਅਤੇ ਬਿਹਾਰ ਦੇ ਜਨਰਲ ਸਕੱਤਰ ਕਮਲ ਕਾਂਤ ਆਦਿ ਹਾਜ਼ਰ ਸਨ।


Share & like

Leave a Reply