Share & like

ਪਿੰਡ ਦੇ ਸਰਕਾਰੀ ਸਕੂਲ ਦਾ ਨਾਂਅ ਸ਼ਹੀਦ ਦੇ ਨਾਂਅ ‘ਤੇ ਰੱਖਣ ਅਤੇ ਭਰਾ ਨੂੰ ਨੌਕਰੀ ਦੇਣ ਦੀ ਮੰਗ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 31 ਜੁਲਾਈ
ਬੀਤੇ ਦਿਨ ਲੱਦਾਖ ਦੀ ਗਲਵਾਨ ਦੇ ਚਾਰਬਾਗ ਇਲਾਕੇ ਵਿੱਚ ਫੌਜ ਦੇ ਵਾਹਨ ‘ਤੇ ਪਹਾੜਾਂ ਵਿੱਚ ਲੈਂਡ ਸਲਾਈਡਿੰਗ ਦੌਰਾਨ ਪੱਥਰ ਡਿੱਗਣ ਕਾਰਨ ਸ਼ਹੀਦ ਹੋ ਗਏ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਜਵਾਨ ਦਲਜੀਤ ਸਿੰਘ ਦੀ ਅੱਜ ਇੱਥੇ ਮ੍ਰਿਤਕ ਦੇ ਪੁੱਜਣ ‘ਤੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।
ਗੋਰਤਲਬ ਹੈ ਕੇ ਫੌਜ ਦੀ ਵਾਹਣ ਉੱਤੇ ਇੱਕ ਵੱਡਾ ਪੱਥਰ ਡਿੱਗਣ ਕਾਰਨ ਭਾਰਤੀ ਫ਼ੌਜ ਦਾ ਇੱਕ ਕਰਨਲ ਅਤੇ ਇੱਕ ਸਿਪਾਹੀ ਸ਼ਹੀਦ ਅਤੇ ਤਿੰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਵਿੱਚ ਸ਼ਹੀਦ ਸਿਪਾਹੀ ਦਲਜੀਤ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਰਹਿਣ ਵਾਲਾ ਸੀ। ਦਲਜੀਤ ਸਿੰਘ ਫੌਜ ਵਿੱਚ ਨਾਇਕ ਦੇ ਅਹੁਦੇ ਦੇ ਤਾਇਨਾਤ ਸੀ।

ਫੋਟੋ ਕੈਪਸ਼ਨ: ਸ਼ਹੀਦ ਦਲਜੀਤ ਸਿੰਘ ਦੀ ਫਾਈਲ ਫੋਟੋ।

ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸ਼ਹੀਦ ਦਲਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ। ਸ਼ਹੀਦ ਦਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਠਾਨਕੋਟ ਤੋਂ ਆਏ ਫੌਜ ਦੇ ਜਵਾਨਾਂ ਨੇ ਦੱਸਿਆ ਹੈ ਕਿ ਦਲਜੀਤ ਸਿੰਘ ਆਪਣੇ ਅਫ਼ਸਰਾਂ ਨਾਲ ਫਾਇਰਿੰਗ ਰੇਂਜ ‘ਤੇ ਜਾ ਰਿਹਾ ਸੀ। ਇਸੇ ਦੌਰਾਨ ਇੱਕ ਪਹਾੜ ਖਿਸਕ ਗਿਆ ਅਤੇ ਇੱਕ ਵੱਡਾ ਪੱਥਰ ਉਨ੍ਹਾਂ ਦੀ ਗੱਡੀ ਉੱਪਰ ਆ ਡਿੱਗਿਆ।

ਇਸ ਵਾਪਰੇ ਹਾਦਸੇ ਵਿੱਚ ਉਨ੍ਹਾਂ ਦਾ ਪੁੱਤਰ ਦਲਜੀਤ ਸਿੰਘ ਸ਼ਹੀਦ ਹੋ ਗਿਆ। ਉਨ੍ਹਾਂ ਦੱਸਿਆ ਕਿ ਦਲਜੀਤ ਸਿੰਘ ਨੇ 15 ਅਗਸਤ ਨੂੰ ਛੁੱਟੀ ਆਉਣਾ ਸੀ ਅਤੇ ਛੁੱਟੀ ਵਿੱਚ ਆਪਣੇ ਨਵੇਂ ਘਰ ਦੇ ਉਸਾਰੀ ਦਾ ਕੰਮ ਸ਼ੁਰੂ ਕਰਵਾਉਣਾ ਸੀ। ਪਿੰਡ ਅਤੇ ਇਲਾਕੇ ਦੇ ਲੋਕਾਂ ਪੰਜਾਬ ਸਰਕਾਰ ਤੋਂ ਸ਼ਹੀਦ ਦਲਜੀਤ ਦੇ ਭਰਾ ਨੂੰ ਸਰਕਾਰੀ ਨੌਕਰੀ ਦੇਣ ਅਤੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਦੇ ਨਾਂਅ ਉੱਤੇ ਰੱਖਣ ਦੀ ਮੰਗ ਕੀਤੀ ਹੈ।

ਫੋਟੋ ਕੈਪਸ਼ਨ: ਸ਼ਹੀਦ ਦਲਜੀਤ ਸਿੰਘ ਨੂੰ ਅੰਤਿਮ ਵਿਦਾਈ ਗਈ ਦਿੰਦੇ ਹੋਏ। ਫੋਟੋ: ਬੈਂਸ


Share & like

Leave a Reply