ਗੁਰਦਾਸਪੁਰ, 13 ਜੁਲਾਈ (ਬੈਂਸ/ਰੋਜ਼ਾਨਾ ਖ਼ਬਰ ) ਆਈ.ਟੀ. ਖੇਤਰ ਵਿੱਚ ਨੌਜਵਾਨਾਂ ਦੀ ਤਕਨੀਕੀ ਤਾਲੀਮ, ਰੁਜ਼ਗਾਰ ਯੋਗਤਾ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਅਹਿਮ ਯੋਗਦਾਨ ਦੇਣ ਲਈ ਸੀਬੀਏ ਇੰਫੋਟੈੱਕ ਨੂੰ ਨੈਸ਼ਨਲ ਆਇਕਨ ਐਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ ਹੈ।
ਨੈਸ਼ਨਲ ਆਇਕਨ ਐਵਾਰਡ 2025 ਸਨਮਾਨ ਸੀਬੀਏ ਇੰਫੋਟੈੱਕ ਦੇ ਮੈਨੇਜਿੰਗ ਡਾਇਰੈਕਟਰ ਇੰਜੀਨੀਅਰ ਸੰਦੀਪ ਕੁਮਾਰ ਨੂੰ ਨਵੀਂ ਦਿੱਲੀ ਦੇ ਪ੍ਰਧਾਨ ਮੰਤਰੀ ਸੰਗ੍ਰਾਲਾ ਵਿਖੇ ਆਯੋਜਿਤ ਰਾਸ਼ਟਰੀ ਸਮਾਗਮ ਦੌਰਾਨ ਸ਼੍ਰੀ ਵਰਮਾ (ਚੀਫ ਕੋਆਰਡੀਨੇਟਰ, ਸ਼ਿਵ ਸੇਨਾ, ਐਨ.ਡੀ.ਏ. ਅਲਾਇੰਸ ਅਤੇ ਚੋਣਾਂ) ਅਤੇ ਕੇਂਦਰੀ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ (ਮੰਤਰੀ ਆਫ ਸਟੇਟ ਫਾਰ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ) ਹੱਥੋਂ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ ਸੀਬੀਏ ਇੰਫੋਟੈੱਕ ਗੁਰਦਾਸਪੁਰ ਨੈਸ਼ਨਲ ਆਇਕਨ ਐਵਾਰਡ 2024 ਵੀ ਹਾਸਲ ਕਰ ਚੁੱਕੀ ਹੈ।

ਇੰਜੀਨੀਅਰ ਸੰਦੀਪ ਕੁਮਾਰ ਨੇ ਰੋਜ਼ਾਨਾ ਖ਼ਬਰ ਨਾਲ ਗੱਲਬਾਤ ਕਰਦਿਆਂ ਕਿ ਇਹ ਮਾਣ ਸਿਰਫ਼ ਉਨ੍ਹਾਂ ਦਾ ਨਹੀਂ, ਸਗੋਂ ਸਮੁੱਚੇ ਗੁਰਦਾਸਪੁਰ, ਇਥੇ ਦੇ ਨੌਜਵਾਨਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੀ ਟੀਮ ਦਾ ਹੈ।
ਉਨ੍ਹਾਂ ਆਪਣੇ ਮਿਹਨਤੀ ਵਿਦਿਆਰਥੀਆਂ, ਸਥਾਨਕ ਲੋਕਾਂ ਅਤੇ ਜੀਵਨ ਸਾਥਣ ਇੰਜੀਨੀਅਰ ਸਿਮਰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਾਰਿਆਂ ਹਮੇਸ਼ਾ ਹੌਸਲਾ ਅਫ਼ਜ਼ਾਈ ਕੀਤੀ ਹੈ। ਉਨ੍ਹਾਂ ਨੇ ਜੇਕਰ ਨੌਜਵਾਨ ਸੱਚੀ ਲਗਨ ਅਤੇ ਮਿਹਨਤ ਨਾਲ ਆਪਣੇ ਸੁਪਨਿਆਂ ਦੀ ਪਿੱਛਾ ਕਰਨ ਸਫਲਤਾ ਹਮੇਸ਼ਾ ਪੈਰ ਚੁੰਮਦੀ ਹੈ।
ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਦਿੱਤਾ ਹੈ ਕਿ ਕਦੇ ਵੀ ਆਪਣੀ ਪਿੱਠ ਭੂਮਿ ਜਾਂ ਸ਼ਹਿਰ ਦੀ ਛੋਟੀ ਥਾਂ ਨੂੰ ਆਪਣੀ ਕਾਬਲੀਅਤ ਦੀ ਰੁਕਾਵਟ ਨਾ ਸਮਝਣ। ਉਨ੍ਹਾਂ ਕਿਹਾ ਕਿ ਮਿਹਨਤ, ਦ੍ਰਿੜਤਾ ਅਤੇ ਹੌਂਸਲੇ ਨਾਲ ਹਰ ਸੰਭਵ ਹੈ।
ਉਨ੍ਹਾਂ ਦੱਸਿਆ ਕਿ ਸੀਬੀਏ ਇੰਫੋਟੈਕ ਪਿਛਲੇ 12 ਸਾਲਾਂ ਤੋਂ ਆਈ.ਟੀ ਖੇਤਰ ਵਿੱਚ ਨੌਜਵਾਨਾਂ ਨੂੰ ਆਧੁਨਿਕ ਤਕਨੀਕੀ ਤਾਲੀਮ ਅਤੇ ਰੋਜ਼ਗਾਰ ਯੋਗਤਾ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਹੋਰ ਨਵੇਂ ਕੋਰਸ ਅਤੇ ਮੌਕੇ ਪੇਸ਼ ਕਰਕੇ ਇਲਾਕੇ ਦੇ ਨੌਜਵਾਨਾਂ ਨੂੰ ਆਤਮਨਿਰਭਰ ਬਣਾਉਣ ਉਪਰਾਲਾ ਕੀਤਾ ਜਾਵੇਗਾ।











