Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 19 ਦਸੰਬਰ
ਸੰਘਣੀ ਧੁੰਦ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਵਧੀਕ ਐਸਐਚਓ ਦੀ ਮੌਤ ਹੋ ਜਾਣ ਦੀ ਖ਼ਬਰ ਹੈ।
ਜਾਣਕਾਰੀ ਅਨੁਸਾਰ ਡਿਊਟੀ ਦੌਰਾਨ ਸਿਹਤ ਵਿਗੜਨ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਐਂਬੂਲੈਂਸ ਵਿੱਚ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਸੀ ਕਿ ਸੰਘਣੀ ਧੁੰਦ ਕਾਰਨ ਧਾਰੀਵਾਲ ਦੇ ਸੋਹਲ ਪਿੰਡ ਨੇੜੇ ਕੌਮੀ ਮਾਰਗ ਤੇ ਐਂਬੂਲੈਂਸ ਹਾਦਸੇ ਦਾ ਸ਼ਿਕਾਰ ਹੋ ਗਈ। ਵਧੀਕ ਐਸਐਚਓ ਸੁਲੱਖਣ ਰਾਮ ਧਾਰੀਵਾਲ ਪੁਲਿਸ ਸਟੇਸ਼ਨ ਵਿਖੇ ਤਾਇਨਾਤ ਸਨ। ਵੀਰਵਾਰ ਪੁਲਿਸ ਸਟੇਸ਼ਨ ਵਿੱਚ ਡਿਊਟੀ ਦੌਰਾਨ ਅਚਾਨਕ ਤਬੀਅਤ ਵਿਗੜ ਗਈ। ਅੱਜ ਐਂਬੂਲੈਂਸ ਰਾਹੀਂ ਅੰਮ੍ਰਿਤਸਰ ਲੈਣ ਕੇ ਜਾਂ ਰਹੇ ਸਨ।
ਹਾਦਸੇ ਵਿੱਚ ਵਧੀਕ ਐਸਐਚਓ ਸੁਲੱਖਣ ਰਾਮ ਦੀ ਮੌਕੇ ਤੇ ਹੀ ਮੌਤ ਹੋ ਗਈ। ਉਸਦੀ ਧੀ ਅਤੇ ਐਂਬੂਲੈਂਸ ਚਾਲਕ ਗੰਭੀਰ ਜ਼ਖਮੀ ਹੋ ਗਏ।
ਡੀਐਸਪੀ ਧਾਰੀਵਾਲ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਸੁਲੱਖਣ ਰਾਮ ਦੀ ਸਿਹਤ ਥਾਣਾ ਕੰਪਲੈਕਸ ਵਿੱਚ ਵਿਗੜ ਗਈ ਅਤੇਇਲਾਜ਼ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਸੰਘਣੀ ਧੁੰਦ ਕਾਰਨ ਅੱਗੇ ਕੁਝ ਨਜ਼ਰ ਨਾ ਆਉਣ ਕਾਰਨ ਹਾਦਸਾ ਵਾਪਰਿਆ ਹੈ।


Share & like

Leave a Reply