ਕਾਹਨੂੰਵਾਨ ਦੇ ਨਰਾਇਣ ਸਿੰਘ ਨੇ ਮਾਰੀ ਬਾਜ਼ੀ, ਨੂਰਦੀਪ ਦੋਰਾਂਗਲਾ ਤੇ ਮਹਿਕ ਦੀਨਾਨਗਰ-1 ਨੇ ਜਿੱਤਿਆ ਦੂਜਾ ਸਥਾਨ
ਜਤਿੰਦਰ ਬੈਂਸ ਸੰਪਾਦਕ (ਰੋਜ਼ਾਨਾ ਖ਼ਬਰ)
ਗੁਰਦਾਸਪੁਰ, 10 ਦਸੰਬਰ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਸਥਾਨਕ ਡਾਇਟ ਗੁਰਦਾਸਪੁਰ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੀ ਅਗਵਾਈ ਡੀਈਓ (ਐਲੀਮੈਂਟਰੀ) ਸ਼੍ਰੀਮਤੀ ਪਰਮਜੀਤ ਅਤੇ ਡਿਪਟੀ ਡੀਈਓ (ਐਲੀ:) ਡਾ. ਅਨਿਲ ਸ਼ਰਮਾ ਵੱਲੋਂ ਕੀਤੀ ਗਈ।

ਜ਼ਿਲ੍ਹਾ ਨੋਡਲ ਅਫ਼ਸਰ ਬੀਪੀਈਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ 19 ਬਲਾਕਾਂ ਵਿੱਚੋਂ ਪਹਿਲੇ ਦੋ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਫਾਈਨਲ ਮੁਕਾਬਲੇ ਵਿੱਚ ਸ਼ਾਮਿਲ ਕੀਤਾ ਗਿਆ। ਡੀਟੀਓ ਸ਼੍ਰੀਮਤੀ ਪਰਮਜੀਤ ਨੇ ਸਾਰੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਮੁਕਾਬਲੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਅਤੇ ਸ਼ਹੀਦਾਂ ਦੇ ਬਲਿਦਾਨ ਤੋਂ ਰੂਬਰੂ ਕਰਵਾਉਣ ਵੱਲ ਮਹੱਤਵਪੂਰਨ ਕਦਮ ਹਨ।

ਮੁਕਾਬਲੇ ਦੌਰਾਨ ਬੱਚਿਆਂ ਨੂੰ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਜੀਵਨ ਤੇ ਸ਼ਹਾਦਤ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ। ਮੁਕਾਬਲਾ ਦੋ ਰਾਊਂਡਾਂ ਵਿੱਚ ਹੋਇਆ ਅਤੇ ਫਾਈਨਲ ਰਾਊਂਡ ਬਹੁਤ ਰੋਮਾਂਚਕ ਰਿਹਾ ਜਿਸ ਵਿੱਚ ਬਲਾਕ ਕਾਹਨੂੰਵਾਨ ਦੇ ਨਰਾਇਣ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਜਿੱਤ ਦਾ ਸਿਹਰਾ ਆਪਣੇ ਨਾਮ ਕੀਤਾ।
ਬਲਾਕ ਦੋਰਾਂਗਲਾ ਤੋਂ ਨੂਰਦੀਪ ਅਤੇ
ਬਲਾਕ ਦੀਨਾਨਗਰ-1 ਤੋਂ ਮਹਿਕ ਨੇ ਸਾਂਝਾ ਦੂਜਾ ਸਥਾਨ ਪ੍ਰਾਪਤ ਕੀਤਾ।
ਜੇਤੂਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਮੁਕਾਬਲੇ ਦੀ ਨਿਰਪੱਖ ਪੜਤਾਲ ਲਈ ਸੇਵਾਮੁਕਤ ਭੁਪਿੰਦਰ ਸਿੰਘ, ਅਮਰੀਕ ਸਿੰਘ ਅਤੇ ਲੈਕਚਰਾਰ ਕਿਰਨਦੀਪ ਕੌਰ ਜੱਜ ਰਹੇ।
ਇਸ ਮੌਕੇ ਹਰਵਿੰਦਰਪਾਲ ਸਿੰਘ ਜੈਨਪੁਰ, ਡਾਇਟ ਲੈਕਚਰਾਰ ਨਰੇਸ਼ ਕੁਮਾਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਵਿੰਦਰ ਸਿੰਘ ਗਿੱਲ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ ਤੇ ਬੱਚਿਆਂ ਦਾ ਮਨੋਬਲ ਵਧਾਇਆ ਗਿਆ। ਅਕਾਲ ਪੁਰਖ ਕੀ ਫੋਜ ਵੱਲੋਂ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਕੂਲ ਬੈਗ ਅਤੇ ਕਾਪੀਆਂ ਤੋਹਫ਼ੇ ਵਜੋਂ ਦਿੱਤੀਆਂ ਗਈਆਂ।

ਇਸ ਸਮਾਰੋਹ ਦੌਰਾਨ ਜ਼ਿਲ੍ਹਾ ਸਪੋਰਟਸ ਅਫ਼ਸਰ ਅਨੀਤਾ, ਅਨੂ ਅਰੋੜਾ, ਮਨਜਿੰਦਰ ਸਿੰਘ, ਸਤਪਾਲ ਮਸੀਹ, ਦਵਿੰਦਰਜੀਤ ਸਿੰਘ, ਡੀਆਰਸੀ ਗੁਰਨਾਮ ਸਿੰਘ, ਨਿਸ਼ਾਨ ਸਿੰਘ ਸਰਪੰਚ, ਰਛਪਾਲ ਸਿੰਘ, ਸਾਹਿਬ ਸਿੰਘ, ਜੋਤ ਪ੍ਰਕਾਸ਼ ਸਿੰਘ, ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ, ਸੁਖਦੇਵ ਸਿੰਘ ਲਵਲੀ, ਸੁਰਿੰਦਰ ਸਿੰਘ ਸਮਰਾ, ਸਤਨਾਮ ਸਿੰਘ, ਸ਼੍ਰੀਮਤੀ ਨਵਨੀਤ ਕੌਰ, ਅਮਨਦੀਪ ਸਿੰਘ, ਪ੍ਰਿਤਪਾਲ ਸਿੰਘ, ਸੁਖਬੀਰ ਸਿੰਘ, ਕੁਲਜੀਤ ਸਿੰਘ, ਹਰਮੀਤ ਸਿੰਘ, ਸਤਬੀਰ ਸਿੰਘ ਕਲਾਨੌਰ, ਸੰਦੀਪ ਸ਼ਰਮਾ ਗੰਜੀ ਅਤੇ ਦੂਜੇ ਬਲਾਕ ਨੋਡਲ ਅਫ਼ਸਰ ਵੀ ਮੌਜੂਦ ਸਨ।












