Share & like

ਬਲਾਕ ਸਿੱਖਿਆ ਅਫ਼ਸਰ ਵੱਲੋਂ ਬਲਾਕ ਦੇ ਅਧਿਆਪਕ ਸਨਮਾਨਿਤ, ਪ੍ਰਸੰਸਾ-ਪੱਤਰ ਵੰਡੇ


ਗੁਰਦਾਸਪੁਰ, 08 ਜੁਲਾਈ (ਬੈਂਸ/ਰੋਜ਼ਾਨਾ ਖ਼ਬਰ) ਜ਼ਿਲ੍ਹਾ ਗੁਰਦਾਸਪੁਰ ਦੇ ਸਿੱਖਿਆ ਬਲਾਕ ਦੀਨਾਨਗਰ-2 ਅਧੀਨ ਪੈਂਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਨੇ ਆਪਣੇ ਸਕੂਲਾਂ ‘ਚ ਵਿਦਿਅਕ ਸੈਸ਼ਨ 2025-26 ਦੇ ਦਾਖ਼ਲੇ ਦਾ ਮਿੱਥਿਆ ਟੀਚਾ ਪੂਰਾ ਕਰ ਲਿਆ ਹੈ।
ਬਲਾਕ ਦੀਨਨਗਰ-2 ਦੇ ਸਮੂਹ ਅਧਿਆਪਕਾਂ ਨੂੰ ਅੱਜ ਬਲਾਕ ਸਿੱਖਿਆ ਅਫ਼ਸਰ ਸ੍ਰੀ ਬਲਵਿੰਦਰ ਸਿੰਘ ਗਿੱਲ ਵੱਲੋਂ ਪ੍ਰਸ਼ੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧ ਦੇ ਵਿੱਚ ਬਲਾਕ ਦੇ ਸਰਕਾਰੀ ਪ੍ਰਾਇਮਰੀ (ਸੈਂਟਰ) ਸਕੂਲ ਸਾਹੋਵਾਲ ਵਿਖੇ ਸੀਐੱਚਟੀ ਅਮਨਦੀਪ ਕੌਰ ਦੀ ਦੇਖਰੇਖ ਹੇਠ ਬਲਾਕ ਪੱਧਰੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਸਟੇਜ ਸਕੱਤਰ ਦੇ ਫਰਜ਼ ਬਾਖੂਬੀ ਨਿਭਾਉਂਦਿਆਂ ਅਧਿਆਪਕਾਂ ਗੁਰਪਿੰਦਰ ਕੌਰ ਨੇ ਮੁੱਖ ਮਹਿਮਾਨ ਅਤੇ ਸਮੂਹ ਹਾਜ਼ਰੀਨ ਨੂੰ ਜੀ ਆਇਆ ਆਖਿਆ। ਉਨ੍ਹਾਂ ਨੇ ਕਿਹਾ ਕਿ ਬਲਾਕ ਦੇ ਅਧਿਆਪਕਾਂ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਦਾਖਲਾ ਵਧਾਉਣ ਲਈ ਕੀਤੇ ਉਪਰਾਲਿਆਂ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਬਲਾਕ ਸਿੱਖਿਆ ਅਫ਼ਸਰ ਸ੍ਰੀ ਗਿੱਲ ਨੇ ਸਕੂਲਾਂ ਅੰਦਰ ਬੱਚਿਆਂ ਦੇ ਦਾਖ਼ਲੇ ਦਾ ਮਿੱਥਿਆ ਟੀਚਾ ਪੂਰਾ ਹੋਣ ‘ਤੇ ਵਧਾਈ ਦਿੱਤੀ। ਉਨਾਂ ਨੇ ਕਿਹਾ ਕਿ ਟੀਚੇ ਨੂੰ ਪੂਰਾ ਕਰਨਾ ਸਾਰੇ ਅਧਿਆਪਕਾਂ ਦਾ ਇੱਕ ਟੀਮ ਵਰਕ ਸੀ ਜਿਸ ਨੂੰ ਸਾਰਿਆਂ ਨੇ ਬੜੀ ਹੀ ਮਿਹਨਤ ਨਾਲ ਨੇਪਰੇ ਚਾੜਿਆ ਹੈ। ਉਨ੍ਹਾਂ ਨੇ ਦੱਸਿਆ ਕਿ ਟੀਚਾ ਪੂਰਾ ਕਰਨ ਦੇ ਸਬੰਧ ਵਿੱਚ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਲਾਕ ਦੀਨਾਨਗਰ-2 ਅੱਜ ਦੀ ਤਰੀਕ ਵਿੱਚ ਨੰਬਰ ਇੱਕ ਉੱਤੇ ਹੈ ਅਤੇ ਇਹ ਦੱਸਦਿਆਂ ਉਨ੍ਹਾਂ ਨੂੰ ਆਪਣੇ ਬਲਾਕ ਦੇ ਅਧਿਆਪਕਾਂ ‘ਤੇ ਮਾਣ ਮਹਿਸੂਸ ਹੋ ਰਿਹਾ ਹੈ।

ਸੀਐੱਚਟੀ ਪਨਿਆੜ ਕੁਸਮ ਕਲੀ ਨੇ ਦੱਸਿਆ ਕਿ ਬਲਾਕ ਦੇ 150 ਅਧਿਆਪਕਾਂ ਨੂੰ ਅੱਜ ਦੇ ਸਨਮਾਨ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸੀਐਚਟੀ ਨੀਰਜ਼ ਸ਼ਰਮਾ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਸੀਅੱਚਟੀ ਰੇਣੂ ਬਾਲਾ, ਸੀਐੱਚਟੀ ਸੰਜੀਵ ਕੁਮਾਰ, ਸੀਐਚਟੀ ਗੁਰਪ੍ਰੀਤ ਕੌਰ, ਸੀਐੱਚਟੀ ਜਸਪ੍ਰੀਤ ਕੌਰ ਅਤੇ ਬਲਾਕ ਦੇ ਸਮੂਹ ਅਧਿਆਪਕ ਹਾਜ਼ਰ ਸਨ।


Share & like

Leave a Reply